ਸੱਜਣ ਕੁਮਾਰ ਦੇ ਖ਼ਿਲਾਫ਼ ਇੱਕ ਹੋਰ ਕੇਸ ਜਿਸ ਵਿਚ ਦੋ ਸਿੱਖਾਂ ਦਾ ਕਤਲ ਕੀਤਾ ਗਿਆ ਹੈ ਉਸ ਦੀ ਚਾਰਜਸ਼ੀਟ ਅਦਾਲਤ ਵਿਚ ਫਾਈਲ ਹੋ ਗਈ ਹੈ। ਸੱਜਣ ਕੁਮਾਰ ਨੂੰ ਉਸ ਕੇਸ ਵਿੱਚ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ 1984 ਸਿੱਖ ਕਤਲੇਆਮ ਦਾ ਤੀਸਰਾ ਕੇਸ ਹੈਂ ਜਿਸ ਵਿਚ ਸੱਜਣ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪਹਿਲਾ ਕੇਸ ਦਿੱਲੀ ਕੈਂਟ ਥਾਣੇ ਦਾ ਹੈਂ ਜਿਸ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈਂ ਜਿਸ ਕਰਕੇ ਉਹ ਜੇਲ ਵਿਚ ਬੰਦ ਹੈ। ਦੂਸਰਾ ਕੇਸ ਸੁਲਤਾਨਪੁਰੀ ਠਾਣੇ ਦਾ ਹੈਂ। ਜਿਸਦੇ ਕੇਸ ਦੀਆਂ ਅਦਾਲਤ ਵਿੱਚ ਗਵਾਹੀਆਂ ਚੱਲ ਰਹੀਆਂ ਹਨ। ਅਤੇ ਹੁਣ ਇਹ ਤੀਜਾ ਕੇਸ ਸੁਭਾਸ਼ ਪੈਲਸ ਥਾਣੇ ਦਾ ਹੈਂ। ਜਿਸ ਵਿਚ ਸੱਜਣ ਕੁਮਾਰ ਉਪਰ ਦੋ ਸਿੱਖਾਂ ਦੇ ਕਤਲ ਦਾ ਦੋਸ਼ ਹੈ ਜਿਸ ਦੀ ਚਾਰਜਸ਼ੀਟ ਅਦਾਲਤ ਵਿਚ ਫਾਈਲ ਕਰ ਦਿੱਤੀ ਗਈ ਹੈ ਤੇ ਹੁਣ ਇਸਦਾ ਵੀ ਟ੍ਰੇਲ ਚੱਲੇਗਾ। ਕੋਰਟ ਨੇ ਇਸ ਕੇਸ ਵਿੱਚ ਅਗਲੀ ਤਰੀਕ 5 ਮਈ ਦੀ ਦਿੱਤੀ ਹੈਂ। ਇਸ ਕੇਸ ਵਿੱਚ ਪਿਓ ਪੁੱਤ ਜਸਵੰਤ ਸਿੰਘ ਤੇ ਤਰਨਅਨੂਪ ਸਿੰਘ ਦਾ ਕਤਲ ਰਾਜ ਨਗਰ ਪੰਜਾਬੀ ਬਾਗ ਦੇ ਇਲਾਕੇ ਵਿੱਚ ਕੀਤਾ ਗਿਆ ਸੀ। ਦੂਸਰਾ ਜੋ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਐਚ ਐਸ ਫੂਲਕਾ ਖ਼ਿਲਾਫ਼ ਜੋ ਬਿਆਨ ਦਿੱਤਾ ਹੈ ਕਿ ਐਚ ਐਸ ਫੂਲਕਾ ਨੇ ਗੁਰੂ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਕੇਸ ਦੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿਚ ਪੈਰਵੀ ਕਰਨ ਤੋਂ ਮਨਾ ਕਰ ਦਿੱਤਾ ਤੇ ਉਸ ਕਰਕੇ ਕੇਸ ਹਾਰ ਗਏ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫਾ ਦੇਣਾ ਪਿਆ। ਸਰਦਾਰ ਫੂਲਕਾ ਨੇ ਕਿਹਾ ਹੈ ਕਿ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਕੁਝ ਨਹੀਂ ਬੋਲਣਾ ਚਾਹੁੰਦੇ। ਕਿਉਂਕਿ ਉਹ ਇਹ ਗੱਲ ਮੰਨਦੇ ਹਨ ਕਿ ਅਗਰ ਇਸ ਕੇਸ ਤੇ ਸਾਡੀ ਆਪਸੀ ਲੜਾਈ ਹੋ ਜਾਂਦੀ ਹੈ ਤਾਂ ਇਸ ਦਾ ਫਾਇਦਾ ਵਿਰੋਧੀਆਂ ਅਤੇ ਮੁਲਜ਼ਮਾਂ ਨੂੰ ਹੋਵੇਗਾ। ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜੋ ਕੋਈ ਵੀ ਇਸ ਕੇਸ ਦੇ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਲਈ ਕੰਮ ਕਰ ਰਿਹਾ ਹੈ ਉਹਨਾਂ ਸਾਰਿਆਂ ਨੂੰ ਆਪਸ ਦੇ ਵਿੱਚ ਇਕੱਠੇ ਮਿਲ ਕੇ ਚੱਲਣਾ ਚਾਹੀਦਾ ਹੈ। ਇਸ ਕਰਕੇ ਇਸ ਮੁੱਦੇ ਉਪਰ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਬਿਆਨ ਨਹੀਂ ਦੇਣਗੇ।ਐਚ ਐਸ ਫੂਲਕਾ ਨੇ ਕਿਹਾ ਕਿ ਜਿਥੋਂ ਤੱਕ ਉਹਨਾਂ ਦੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੇਸ ਲੜਨ ਤੋਂ ਇਨਕਾਰ ਦੀ ਗੱਲ ਹੈ ਕੁਝ ਸਮਾਂ ਪਹਿਲਾਂ ਇਸ ਕੇਸ ਦੀ ਪੀੜਤ ਧਿਰ ਵੱਲੋਂ ਇੱਕ ਪੀੜਤ ਉਹਨਾਂ ਨੂੰ ਮਿਲਣ ਜ਼ਰੂਰ ਆਇਆ ਸੀ ਜਿਸ ਨੇ ਇਸ ਕੇਸ ਦੇ ਕਾਗਜ਼ ਓਹਨਾਂ ਨੂੰ ਸੌਂਪੇ ਤੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਇਹ ਕਾਗ਼ਜ਼ ਐਚ ਐਸ ਫੂਲਕਾ ਨੂੰ ਸੌਂਪਣ ਦੇ ਲਈ ਕਿਹਾ ਹੈ। ਫਿਰ ਜਦੋਂ ਐਚ ਐਸ ਫੂਲਕਾ ਨੇ ਉਹਨਾਂ ਪੀੜਤਾਂ ਤੋਂ ਪੁੱਛਿਆ ਕੀ ਉਹਨਾਂ ਦੇ ਇਸ ਵੇਲੇ ਵਕੀਲ ਕੌਣ ਹਨ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋ ਉਹਨਾਂ (ਪੀੜਤਾਂ) ਦੇ ਵਕੀਲ ਰਾਜਵਿੰਦਰ ਸਿੰਘ ਬੈਂਸ (ਸੀਨੀਅਰ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ) ਹਨ ਉਹਨਾਂ ਨੇ ਹੀ ਪੀੜਤਾਂ ਨੂੰ ਮੁਆਵਜ਼ਾ ਵੀ ਦੁਆਇਆ ਹੈ। ਫੇਰ ਸਰਦਾਰ ਫੂਲਕਾ ਨੇ ਪੀੜਤਾਂ ਨੂੰ ਪੁੱਛਿਆ ਕੀ ਤੁਸੀਂ ਫੇਰ ਆਪਣਾ ਵਕੀਲ ਬਦਲਨਾ ਕਿਉਂ ਚਾਹੁੰਦੇ ਹੋ ? ਤਾਂ ਪੀੜਤ ਨੇ ਕਿਹਾ ਕਿ ਅਸੀਂ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਨਹੀਂ ਬਦਲਣਾ ਚਾਹੁੰਦੇ ਸਾਨੂੰ ਤਾਂ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰ ਲਵੋ। ਉਸ ਤੋਂ ਬਾਅਦ ਜਦੋਂ ਸਰਦਾਰ ਫੂਲਕਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ ਤਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕੀ ਉਹ ਇਹ ਚਾਹੁੰਦੇ ਹਨ ਕਿ ਸਰਦਾਰ ਫੂਲਕਾ ਇਸ ਕੇਸ ਨੂੰ ਕਰਨ ਤੇ ਰਾਜਵਿੰਦਰ ਬੈਂਸ ਨੂੰ ਬਦਲਿਆ ਜਾਵੇ। ਇਸ ਦੌਰਾਨ ਫੂਲਕਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਹਾ ਕਿ ਓਹਨਾ ਨੂੰ ਰਾਜਵਿੰਦਰ ਸਿੰਘ ਬੈਂਸ ਤੇ ਪੂਰਾ ਵਿਸ਼ਵਾਸ਼ ਹੈ। ਰਾਜਵਿੰਦਰ ਸਿੰਘ ਬੈਂਸ ਇਕ ਉੱਘੇ ਮਨੁੱਖੀ ਅਧਿਕਾਰਾਂ ਦੇ ਵਕੀਲ ਹਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਬਹੁਤ ਮਾਣ-ਸਤਿਕਾਰ ਹੈ। ਸਰਦਾਰ ਫੂਲਕਾ ਨੇ ਇਹ ਵੀ ਕਿਹਾ ਕੀ ਉਹ ਇੱਕ ਰਾਜਨੀਤਕ ਲੀਡਰ ਰਹੇ ਨੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਿੱਚ ਉਹਨਾਂ ਦੇ ਇਕ ਰਾਜਨੀਤਿਕ ਲੀਡਰ ਹੋਣ ਦਾ Impression ਹੈਂ। ਇਸ ਲਈ ਇੱਕ ਮਨੁੱਖੀ ਅਧਿਕਾਰ ਦੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਸਰਦਾਰ ਫੂਲਕਾ ਦਾ ਆਉਣਾ ਉਸ ਕੇਸ ਲਈ ਬਿਲਕੁਲ ਠੀਕ ਨਹੀਂ ਰਹੇਗਾ। ਜਿਸ ਨਾਲ ਮੁਲਜ਼ਮ ਪਹਿਲਾ ਹੀ ਇਹ ਦਾਅਵਾ ਕਰਦੇ ਹਨ ਕਿ ਇਹ ਸਭ ਇੱਕ ਰਾਜਨੀਤਿਕ ਰੰਗਤ ਕਰਕੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਅਤੇ ਸਰਦਾਰ ਫੂਲਕਾ ਦੇ ਆਉਣ ਨਾਲ ਮੁਲਜ਼ਮਾਂ ਦੇ ਇਸ ਦਾਅਵੇ ਨੂੰ ਹੋਰ ਜ਼ਿਆਦਾ ਤਰਜੀਹ ਤੇ ਸਹਿਯੋਗ ਮਿਲ ਜਾਵੇਗਾ। ਇਸ ਕਰਕੇ ਸਰਦਾਰ ਫੂਲਕਾ ਨੇ ਕਿਹਾ ਕਿ ਤਾਂ ਚੰਗੀ ਰਣਨੀਤੀ ਵਜੋਂ ਰਾਜਿੰਦਰ ਸਿੰਘ ਬੈਂਸ ਨੂੰ ਬਦਲਣਾ ਠੀਕ ਨਹੀਂ ਹੋਵੇਗਾ ਪਰ ਅਗਰ ਇਹ ਕੇਸ ਸੁਪਰੀਮ ਕੋਰਟ ਵਿੱਚ ਆਉਂਦਾ ਹੈ ਤਾਂ ਸਰਦਾਰ ਫੂਲਕਾ ਇਹ ਕੇਸ ਕਰਨ ਲਈ ਤਿਆਰ ਹਨ।ਸਰਦਾਰ ਫੂਲਕਾ ਦੇ ਮੁਤਾਬਕ ਸੰਨ 2015 ਦੇ ਵਿੱਚ ਜਦ ਇਸ ਕੇਸ ਵਿੱਚ ਆਏ ਸੀ ਉਸ ਵੇਲੇ ਇਸ ਕੇਸ ਦੀ ਹਾਲਤ ਅਲੱਗ ਸੀ। ਉਸ ਵੇਲੇ ਅਕਾਲੀ ਦਲ ਸਰਕਾਰ ਦੀ ਇਹ ਪੂਰੀ ਸਾਜ਼ਿਸ ਸੀ ਕੀ ਉਹ ਪੰਜ ਗਰਾਈਆਂ ਦੇ ਦੋ ਨੌਜਵਾਨਾਂ ਨੂੰ ਝੂਠਾ ਫਸਾ ਕੇ ਪ੍ਰਚਾਰਕਾਂ ਦੇ ਖਿਲਾਫ਼ ਹੀ ਇਹ ਸਾਰੀ ਬੇਅਦਬੀ ਦਾ ਦੋਸ਼ ਲਗਾ ਦਿੱਤਾ ਜਾਵੇ। ਉਸ ਵੇਲੇ ਹਰ ਰੋਜ ਉਸ ਵੇਲੇ ਦੀ ਮੌਜੂਦਾ ਸਰਕਾਰ ਤੇ ਪੁਲਿਸ ਵੱਲੋਂ ਬਿਆਨ ਦਿੱਤੇ ਜਾ ਰਹੇ ਸੀ ਕੀ ਇਹਨਾਂ ਦੋਨਾਂ ਨੌਜਵਾਨਾਂ ਨੂੰ ਬੇਅਦਬੀ ਕਰਵਾਉਣ ਵਾਸਤੇ ਬਾਹਰਲੇ ਤੋ ਪੈਸਾ ਆਇਆ ਹੈਂ। ਜਿਸ ਨਾਲ ਸਾਰੀ ਸੰਗਤ ਦੇ ਵਿਚ ਇੱਕ ਬਹੁਤ ਵੱਡੀ ਉਲਝਣ ਪੈਦਾ ਕੀਤੀ ਜਾ ਰਹੀ ਸੀ। 20 ਅਕਤੂਬਰ ਨੂੰ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 22 ਅਕਤੂਬਰ ਨੂੰ ਸਰਦਾਰ ਫੂਲਕਾ ਉਹਨਾਂ ਦੇ ਪਿੰਡ ਪੰਜ ਗਰਾਈਆਂ ਪਹੁੰਚੇ। ਜਿੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਪੰਚਾਇਤ ਨਾਲ ਗੱਲ ਕੀਤੀ ਗਈ ਤੇ ਪੰਚਾਇਤ ਨੇ ਦੱਸਿਆ ਕੀ ਇਹ ਨੌਜਵਾਨ ਬੇਕਸੂਰ ਹਨ ਇਹ ਤਾਂ ਸਿੱਖੀ ਨਾਲ ਜੁੜੇ ਅਤੇ ਗੁਰਮਤ ਭਾਵਨਾ ਵਾਲੇ ਨੌਜਵਾਨ ਹਨ। ਇਹਨਾਂ ਨੂੰ ਗਲਤ ਫਸਾਇਆ ਜਾ ਰਿਹਾ ਹੈਂ। ਉਸ ਵੇਲੇ ਦੀ ਮੰਗ ਦੇ ਅਨੁਸਾਰ ਜ਼ਰੂਰੀ ਸੀ ਸਰਦਾਰ ਫੂਲਕਾ ਦਾ ਇਸ ਕੇਸ ਵਿੱਚ ਆਉਣਾ ਅਤੇ ਉਸ ਸਮੇਂ ਦੀ ਸਰਕਾਰ ਦੀ ਸਾਜਿਸ਼ ਦਾ ਪਰਦਾਫਾਸ਼ ਕਰਨਾ। ਇਸ ਕਰਕੇ ਸਰਦਾਰ ਫੂਲਕਾ ਨੇ ਉੱਥੇ ਹੀ ਮੀਡੀਆ ਸਾਹਮਣੇ ਇਹ ਬਿਆਨ ਦਿੱਤਾ ਕਿ ਇਹ ਕੇਸ ਮੈਂ ਲੜਾਂਗਾ। ਉਸ ਤੋਂ ਬਾਅਦ ਫਰੀਦਕੋਟ ਜਾ ਕੇ ਕੇਸ ਵੀ ਕੀਤਾ। ਜਿਸ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਸਰਕਾਰ ਦੀ ਸਾਜਿਸ਼ ਪੂਰੀ ਤਰ੍ਹਾਂ ਨਾਕਾਮ ਹੋ ਗਈ। ਕਿਉਂਕਿ ਸਭ ਨੂੰ ਵਿਸ਼ਵਾਸ ਸੀ ਕਿ ਅਗਰ ਉਹ ਨੌਜਵਾਨ ਗਲਤ ਹੁੰਦੇ ਤਾਂ ਸਰਦਾਰ ਫੂਲਕਾ ਨੇ ਉਹਨਾਂ ਨਾਲ ਖੜ੍ਹਨਾ ਹੀ ਨਹੀਂ ਸੀ। ਇਸ ਕਰਕੇ ਸਰਦਾਰ ਫੂਲਕਾ ਦਾ ਉਸ ਵੇਲੇ ਇਸ ਕੇਸ ਵਿੱਚ ਆਉਣਾ ਜਰੂਰੀ ਸੀ। ਉਸ ਤੋਂ ਬਾਅਦ ਫਰੀਦਕੋਟ ਅਦਾਲਤ ਦੇ ਜਿਹੜੇ ਉੱਘੇ ਵਕੀਲ ਸੀ ਉਹਨਾਂ ਨੇ ਹੀ ਇਹ ਕੇਸ ਅੱਗੇ ਕੀਤਾ ਅਤੇ ਸਰਦਾਰ ਫੂਲਕਾ ਦੇ ਨਾਲ ਕੇਸ ਬਾਬਤ ਗੱਲਬਾਤ ਕਰਦੇ ਰਹੇ।ਸਰਦਾਰ ਫੂਲਕਾ ਨੇ ਕਿਹਾ ਕਿ ਰਜਿੰਦਰ ਸਿੰਘ ਬੈਂਸ (ਸੀਨੀਅਰ ਵਕੀਲ) ਜਸਟਿਸ ਅਜੀਤ ਸਿੰਘ ਬੈਂਸ ਦੇ ਸਪੁੱਤਰ ਹਨ। ਉਹ ਕਾਫੀ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਅਤੇ ਸਿੱਖ ਕੌਮ ਦੇ ਲਈ ਲੜ ਰਹੇ ਹਨ। ਰਾਜਿੰਦਰ ਸਿੰਘ ਬੈਂਸ ਦੀ ਇਮਾਨਦਾਰੀ ਅਤੇ ਕਾਬਲੀਅਤ ਤੇ ਕਿੰਤੂ-ਪ੍ਰੰਤੂ ਕਰਨਾ ਬਿਲਕੁਲ ਗ਼ਲਤ ਹੋਵੇਗਾ। ਕਿਉਂਕਿ ਉਹਨਾਂ ਦੀ ਅਤੇ ਉਹਨਾਂ ਦੇ ਪਿਤਾ ਜਸਟਿਸ ਅਜੀਤ ਸਿੰਘ ਜੀ ਦੀ ਅਤੇ ਮਨੁੱਖੀ ਅਧਿਕਾਰਾਂ ਲਈ ਲੜਾਈ ਦੀ ਸੇਵਾ ਤੋਂ ਸਾਰੇ ਜਾਣੂ ਹਨ।ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਕੇਸ ਸੀ ਉਸ ਵਿਚ ਵੱਡਾ ਰੋਲ ਸਰਕਾਰੀ ਵਕੀਲਾਂ ਦਾ ਸੀ। ਸਰਕਾਰੀ ਵਕੀਲਾਂ ਦੀ ਨਲਾਇਕੀ ਜਾਂ ਮਿਲੀਭੁਗਤ ਨਾਲ ਇਹ ਕੇਸ ਖਰਾਬ ਕੀਤਾ ਗਿਆ ਹੈ। ਜਿਸ ਕਰਕੇ ਸਾਨੂੰ ਅੱਜ ਹਾਰ ਦੇਖਣੀ ਪਈ। ਅਗਰ ਇਹ ਕੇਸ ਹਾਰ ਗਏ ਹਾਂ ਤੇ ਇਸਦਾ ਦੋਸ਼ ਰਾਜਵਿੰਦਰ ਸਿੰਘ ਬੈਂਸ ਤੇ ਪਾਓਣਾ ਬਿਲਕੁਲ ਗਲਤ ਹੋਵੇਗਾ।









